Patiala: 5 March, 2024 M. M. Modi College Wins Punjabi University Cycling (Road) Men Championship

Multani Mal Modi College has won the Inter-College Cycling (Road) Men Championships held at Sangrur Highway Byepass Road on Feb. 22, 2024. The winning team comprised of Hasanpuneet Singh, Puneet and Divjot Singh. The college Principal, Dr. Neeraj Goyal appreciated the sports persons and said that these sportspersons will be duly rewarded during the Annual Prize Distribution Function of the College. Dr. Nishan Singh, Dean, Sports Committee of the College, congratulated the winning teams. The Principal also applauded the sincere efforts of Head of Sports Department Dr. Nishan Singh, Dr. Harneet Singh and Prof (Ms) Mandeep Kaur for providing guidance and other facilities needed for regular practice of sports persons.

ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਰੋਡ ਸਾਈਕਲਿੰਗ (ਲੜਕੇ) ਚੈਂਪੀਅਨਸ਼ਿਪ ਜਿੱਤੀ

ਪਟਿਆਲਾ: 05 ਮਾਰਚ, 2024

ਮੁਲਤਾਨੀ ਮੱਲ ਮੋਦੀ ਕਾਲਜ ਦੀ ਰੋਡ ਸਾਈਕਲਿੰਗ ਟੀਮ (ਲੜਕੇ) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਸੰਗਰੂਰ ਬਾਈਪਾਸ ਰੋਡ, ਪਟਿਆਲਾ ਵਿਖੇ 22 ਫਰਵਰੀ, 2024 ਨੂੰ ਆਯੋਜਿਤ ਕੀਤੀ ਗਈ ਸੀ। ਇਸ ਟੀਮ ਵਿਚ ਮੈਂਬਰ ਹਸਨਪੂਨੀਤ ਸਿੰਘ, ਪੂਨੀਤ ਅਤੇ ਦਿਵਜੋਤ ਸਿੰਘ ਸ਼ਾਮਲ ਸਨ। ਜੇਤੂ ਟੀਮ ਦਾ ਕਾਲਜ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਅਵਸਰ ਤੇ ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਿਹਾ ਕਿ ਕਾਲਜ ਵੱਲੋਂ ਖਿਡਾਰੀਆਂ ਨੂੰ ਕੇਵਲ ਅਕਾਦਮਿਕ ਅਤੇ ਖੇਡ-ਖੇਤਰ ਵਿਚ ਯੋਗ ਅਗਵਾਈ ਅਤੇ ਮਦਦ ਹੀ ਨਹੀਂ ਕੀਤੀ ਜਾਂਦੀ, ਸਗੋਂ ਉਹਨਾਂ ਨੂੰ ਕਾਲਜ ਦੇ ਵਿਸ਼ੇਸ਼ ਸਮਾਗਮ ਵਿਚ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ। ਕਾਲਜ ਸਪੋਰਟਸ ਕਮੇਟੀ ਦੇ ਡੀਨ, ਡਾ. ਨਿਸ਼ਾਨ ਸਿੰਘ ਨੇ ਖਿਡਾਰੀਆਂ ਦੀ ਸ਼ਾਨਦਾਰ ਜਿੱਤ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਕਾਲਜ ਪ੍ਰਿੰਸੀਪਲ ਨੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਡਾ. ਹਰਨੀਤ ਸਿੰਘ ਤੇ ਪ੍ਰੋ. (ਮਿਸ) ਮਨਦੀਪ ਕੌਰ ਦੀ ਕਰੜੀ ਮਿਹਨਤ ਅਤੇ ਅਗਵਾਈ ਦੀ ਸ਼ਲਾਘਾ ਵੀ ਕੀਤੀ।